ਪੀ ਏ ਯੂ ਨੇ ਫ਼ਸਲ ਉਤਪਾਦਨ ਸਿਖਲਾਈ ਕੋਰਸ ਲਈ ਅਰਜ਼ੀਆਂ ਮੰਗੀਆਂ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ), ਲੁਧਿਆਣਾ ਦੇ ਪਾਸਾਰ ਸਿੱਖਿਆ ਡਾਇਰੈਕਟੋਰੇਟ ਦੇ ਅਧੀਨ ਚਲ ਰਹੇ ਸਕਿੱਲ ਡਿਵੈਲਪਮੈਂਟ ਸੈਂਟਰ (ਕੌਸ਼ਲ ਵਿਕਾਸ ਕੇਂਦਰ) ਵੱਲੋਂ ਪੰਜਾਬ ਦੇ ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀ ਦਾ ਤਿਮਾਹੀ ਕੋਰਸ ਮਿਤੀ ਅਗਸਤ 2 ਤੋਂ ਲੈ ਕੇ ਅਕਤੂਬਰ 29 ਤੱਕ ਕਰਵਾਇਆ ਜਾ ਰਿਹਾ ਹੈ ।

ਇਸ ਕੋਰਸ ਵਿੱਚ ਪੰਜਾਬ ਦੇ 20 ਤੋਂ 40 ਸਾਲ ਤੱਕ ਦੀ ਉਮਰ ਦੇ ਦਸਵੀਂ ਪਾਸ ਨੌਜਵਾਨ ਹਿੱਸਾ ਲੈ ਸਕਦੇ ਹਨ । ਸਿਖਿਆਰਥੀਆਂ ਨੂੰ ਖੇਤੀਬਾੜੀ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਤੋਂ ਇਲਾਵਾ ਖੇਤੀ ਸਹਾਇਕ ਧੰਦਿਆਂ ਬਾਰੇ ਵੀ ਸਿਖਲਾਈ ਦਿੱਤੀ ਜਾਵੇਗੀ।

ਇਸ ਸਬੰਧ ਵਿੱਚ ਚਾਹਵਾਨ ਨੌਜਵਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀ ਵੈਬਸਾਈਟ www.pau.edu. ਦੇ ਮੁੱਖ ਪੰਨੇ ਤੇ ਲਾਗਇਨ ਕਰ ਸਕਦੇ ਹਨ ਜਾਂ ਕਿਸੇ ਕੰਮਕਾਜ ਵਾਲੇ ਦਿਨ ਸਵੇਰ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਕਿੱਲ ਡਿਵੈਲਪਮੈਂਟ ਸੈਂਟਰ ਆ ਕੇ ਆਪਣੀ ਅਰਜ਼ੀ ਦੇ ਸਕਦੇ ਹਨ ।

ਅਰਜ਼ੀ ਦੇਣ ਦੀ ਅੰਤਿਮ ਮਿਤੀ ਜੁਲਾਈ 29 ਹੈ । ਕੋਰਸ ਵਿੱਚ ਦਾਖਲੇ ਲਈ ਜੁਲਾਈ 30 ਨੂੰ ਸਵੇਰੇ 10 ਵਜੇ ਇੰਟਰਵਿਊ ਹੋਵੇਗੀ ।

ਇੰਟਰਵਿਊ ਦੌਰਾਨ ਕੋਵਿਡ ਦੇ ਦਿਸ਼ਾ-ਨਿਰਦੇਸ਼ਾਂ ਅਤੇ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ । ਚੁਣੇ ਜਾਣ ਵਾਲੇ ਵਿਦਿਆਰਥੀਆਂ ਕੋਲੋਂ ਬਤੌਰ ਸਕਿਊਰਟੀ 1000 ਰੁਪਏ ਲਈ ਜਾਵੇਗੀ ਜੋ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀ ਨੂੰ ਵਾਪਸ ਕਰ ਦਿੱਤੀ ਜਾਵੇਗੀ । ਕੋਰਸ ਦੀ ਫੀਸ 500 ਰੁਪਏ ਹੈ ਅਤੇ ਰਿਹਾਇਸ਼ ਲਈ 300 ਰੁਪਏ ਪ੍ਰਤੀ ਮਹੀਨਾ ਸਿਖਿਆਰਥੀ ਤੋਂ ਲਿਆ ਜਾਵੇਗਾ।

To read in English, please click below.
PAU training

Leave a Reply

Your email address will not be published. Required fields are marked *