ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ ਐਸ ਪੀ) ਤੋਂ 250 ਰੁਪਏ ਪ੍ਰਤੀ ਕੁਇੰਟਲ ਵੱਧ ਕਮਾਓ!

ਕਣਕ ਬੀਜ ਦੀ ਕਾਸ਼ਤ ਕਿਸਾਨਾਂ ਲਈ ਇੱਕ ਲਾਹੇਵੰਦ ਮੌਕਾ ਹੋ ਸਕਦਾ ਹੈ।

ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਿਟੇਡ (ਪੀ ਏ ਆਈ ਸੀ), ਪੰਜਾਬ ਸਰਕਾਰ ਦਾ ਇੱਕ ਅਦਾਰਾ, ਕਿਸਾਨਾਂ ਲਈ ਕਣਕ ਬੀਜ ਉਤਪਾਦਨ ਦਾ ਪ੍ਰੋਗਰਾਮ ਚਲਾ ਰਿਹਾ ਹੈ।

ਕਣਕ ਦੇ ਬੀਜ ਉਤਪਾਦਨ ਵਿੱਚ ਆਉਣ ਲਈ ਪ੍ਰੇਰਿਤ ਕਰਨ ਲਈ, ਪੀ ਏ ਆਈ ਸੀ ਆਪਣੇ ਨਾਲ ਰਜਿਸਟਰ ਹੋਏ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਜਾਂ ਐਮ ਐਸ ਪੀ ਤੋਂ 250 ਰੁਪਏ ਪ੍ਰਤੀ ਕੁਇੰਟਲ ਵੱਧ ਭਾਅ ਦੀ ਪੇਸ਼ਕਸ਼ ਕਰ ਰਹੀ ਹੈ। ਕਣਕ ਦੇ ਬੀਜ ਉਤਪਾਦਨ ਲਈ ਕਿਸਾਨਾਂ ਅਤੇ ਪੀ ਏ ਆਈ ਸੀ ਦਰਮਿਆਨ ਇਕ ਸਮਝੌਤਾ ਕੀਤਾ ਜਾਂਦਾ ਹੈ।

ਇਸ ਵੇਲੇ ਪੀ ਏ ਆਈ ਸੀ, ਲੁਧਿਆਣਾ ਜ਼ਿਲ੍ਹਾ ਅਤੇ ਮੋਗਾ ਜ਼ਿਲ੍ਹੇ ਦੇ ਕੁਝ ਖੇਤਰ ਅਤੇ ਜਲੰਧਰ ਜ਼ਿਲ੍ਹੇ ਦੇ ਫਿਲੌਰ ਇਲਾਕੇ ਵਿੱਚ ਕਿਸਾਨਾਂ ਨਾਲ ਕਣਕ ਦੇ ਬੀਜ ਉਤਪਾਦਨ ਵਿੱਚ ਜੁਟੀ ਹੋਈ ਹੈ। ਹੁਣ ਤੱਕ 41 ਰਜਿਸਟਰਡ ਕਿਸਾਨ ਪੀ ਏ ਆਈ ਸੀ ਲਈ ਕਣਕ ਦਾ ਬੀਜ ਤਿਆਰ ਕਰ ਰਹੇ ਹਨ।

ਉਹ ਕਿਸਾਨ, ਜਿਨ੍ਹਾਂ ਕੋਲ ਕਣਕ ਦੇ ਬੀਜ ਦੀ ਕਾਸ਼ਤ ਲਈ ਉਪਜਾਉ ਜ਼ਮੀਨ ਹੈ, ਪੀ ਏ ਆਈ ਸੀ ਦਫਤਰ ਨਾਲ 75080-01903 ਜਾਂ 94656-74977 ਫੋਨ ਨੰਬਰਾਂ ‘ਤੇ ਸੰਪਰਕ ਕਰਕੇ ਖ਼ੁਦ ਨੂੰ ਰਜਿਸਟਰ ਕਰਵਾ ਸਕਦੇ ਹਨ।

ਪੰਜਾਬ ਵਿੱਚ 224.35 ਹੈਕਟੇਅਰ ਰਕਬੇ ਉੱਤੇ ਕਣਕ ਦੀਆਂ ਕਈ ਕਿਸਮਾਂ ਦੇ ਬੀਜਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ।

ਕਾਸ਼ਤ ਕੀਤੇ ਜਾਣ ਵਾਲੇ ਉੱਚ ਪੱਧਰੀ ਫਾਊਂਡੇਸ਼ਨ (ਆਧਾਰ) ਬੀਜ ਹਨ:

ਐਚ ਡੀ-3086, ਪੀ ਬੀ ਡਬਲਯੂ-725, ਉੱਨਤ ਪੀ ਬੀ ਡਬਲਯੂ-343, ਉੱਨਤ ਪੀ ਬੀ ਡਬਲਯੂ-550, ਡਬਲਯੂ ਐਚ-1105।

ਕਾਸ਼ਤ ਕੀਤੇ ਜਾਣ ਵਾਲੇ ਬ੍ਰੀਡਰ ਬੀਜ ਹਨ:

ਡੀ ਬੀ ਡਬਲਯੂ-187, ਐਚ ਡੀ-3226, ਡੀ ਬੀ ਡਬਲਯੂ-173, ਐਚ ਡੀ-3086, ਉੱਨਤ ਪੀ ਬੀ ਡਬਲਯੂ-343, ਪੀ ਬੀ ਡਬਲਯੂ-725, ਡੀ ਬੀ ਡਬਲਯੂ-222, ਉੱਨਤ ਪੀ ਬੀ ਡਬਲਯੂ-550।

To read in English, please click below.

PAIC wheat seed programme

 

One thought on “ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ ਐਸ ਪੀ) ਤੋਂ 250 ਰੁਪਏ ਪ੍ਰਤੀ ਕੁਇੰਟਲ ਵੱਧ ਕਮਾਓ!

  1. It is a good initiative by the Punjab Agro Industries Corporation (PAIC) to start a buy back of wheat seed production. The farmers will get higher prices for the wheat crop.

Leave a Reply

Your email address will not be published. Required fields are marked *